ਡਿਸਕ ਕਲੀਨ-ਅਪ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Disk Cleanup

ਡਿਸਕ ਕਲੀਨ-ਅਪ ਮਹੱਤਵਪੂਰਨ ਪ੍ਰੋਗਰਾਮ ਹੈ ਜੋ ਤੁਹਾਡੀ ਹਾਰਡ ਡਿਸਕ ਦੀਆਂ ਆਰਜ਼ੀ (Temporary) ਫਾਈਲਾਂ ਨੂੰ ਮਿਟਾ ਕੇ ਖਾਲੀ ਥਾਂ ਵਧਾਉਂਦਾ ਹੈ। ਜਦੋਂ ਤੁਹਾਡੀ ਹਾਰਡ ਡਿਸਕ ਨੱਕੋ-ਨੱਕ ਭਰ ਜਾਵੇ ਤਾਂ ਨਵੀਆਂ ਫਾਈਲਾਂ ਜਾਂ ਪ੍ਰੋਗਰਾਮ ਸਟੋਰ ਕਰਨ ਸਮੇਂ ਕੰਪਿਊਟਰ ਤੁਹਾਨੂੰ ਸੰਦੇਸ਼ ਦੇਵੇਗਾ ਕਿ ''ਡਿਸਕ ਵਿੱਚ ਥਾਂ ਬਹੁਤ ਘੱਟ ਹੈ, ਆਰਜ਼ੀ ਫਾਈਲਾਂ ਡਿਲੀਟ ਕਰੋ'' ਤਾਂ ਤੁਰੰਤ ਡਿਸਕ ਕਲੀਨ-ਅਪ ਪ੍ਰੋਗਰਾਮ ਦਾ ਸਹਾਰਾ ਲਵੋ। ਡਿਸਕ ਕਲੀਨ-ਅਪ ਤੁਹਾਡੀ ਡਿਸਕ ਦੀਆਂ ਆਰਜ਼ੀ ਤੇ ਬਿਲਕੁਲ ਫਜ਼ੂਲ ਫਾਈਲਾਂ, ਇੰਟਰਨੈੱਟ ਕੈਚ ਫਾਈਲਾਂ, ਡਾਊਨਲੋਡ ਕੀਤੀਆਂ ਪ੍ਰੋਗਰਾਮ ਫਾਈਲਾਂ, ਰੀਸਾਈਕਲ ਬਿਨ ਅਤੇ ਗ਼ੈਰ ਵਰਤੋਂ ਵਾਲੀਆਂ ਪ੍ਰੋਗਰਾਮ ਫਾਈਲਾਂ ਨੂੰ ਬੜੀ ਸਮਝਦਾਰੀ ਨਾਲ ਮਿਟਾ ਦਿੰਦਾ ਹੈ। ਆਪਣੀ ਹਾਰਡ ਡਿਸਕ ਦੀ ਫਰੀ-ਸਪੇਸ (ਖਾਲੀ ਥਾਂ) ਵਧਾਉਣ ਲਈ ਡਿਸਕ ਕਲੀਨ-ਅਪ ਨੂੰ ਇਕ ਨਿਰਧਾਰਿਤ ਅੰਤਰਾਲ ਮਗਰੋਂ ਚਲਾਉਂਦੇ ਰਹਿਣਾ ਚਾਹੀਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 855, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.